ਓ.ਐਸ.ਟੀ. ਅਤੇ ਓ.ਓ.ਅ.ਟ ਸੈਂਟਰ ਸਿਵਲ ਹਸਪਤਾਲ ਨਕੋਦਰ ਵਿਖੇ ਲਗਾਇਆ ਸਿਹਤ ਸਬੰਧੀ ਜਾਗਰੂਕਤਾ ਕੈਂਪ

ਪਾਣੀ ਖੜੇਗਾ ਜਿੱਥੇ, ਮਲੇਰੀਆ ਅਤੇ ਡੇਗੂ ਫੈਲਾਉਣ ਵਾਲਾਂ ਮੱਛਰ ਪਲੇਗਾ ੳਥੇ:- ਤਰਸੇਮ ਲਾਲ

ਜਲੰਧਰ, 07 ਨਵੰਬਰ 2022:- ਸਿਵਲ ਸਰਜਨ ਜਲੰਧਰ ਡਾਕਟਰ ਰਮਨ ਸ਼ਰਮਾਂ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਸੰਜੀਵ ਕੁਮਾਰ ਜੀ ਦੀਆਂ ਹਿਦਾਇਤਾਂ ਅਨੁਸਾਰ ਅੱਜ ਓ.ਐਸ.ਟੀ. ਓ.ਓ.ਅ.ਟ ਸੈਟਰ ਸਿਵਲ ਹਸਪਤਾਲ ਨਕੋਦਰ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਤਰਸੇਮ ਲਾਲ ਡਿਪਟੀ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਦਫ਼ਤਰ ਸਿਵਲ ਸਰਜਨ ਜਲੰਧਰ , ਡਾਕਟਰ ਸੋਨੀਆ, ਡਾਕਟਰ ਸੁਨੀਲ ਕੁਮਾਰ ਵਲੋਂ ਸਿਹਤ ਸਿੱਖਿਆ ਦਿੱਤੀ ਗਈ। ਤਰਸੇਮ ਲਾਲ ਵਲੋਂ ਆਏ ਹੋਏ ਵੀਰਾਂ ਨੂੰ ਡੈਗੂ ਜਾਗਰੂਕਤਾ ਮੁਹਿੰਮ ਤਹਿਤ “ਪਾਣੀ ਖੜੇਗਾ ਜਿੱਥੇ, ਮਲੇਰੀਆ ਅਤੇ ਡੇਗੂ ਫੈਲਾਉਣ ਵਾਲਾਂ ਮੱਛਰ ਪਲੇਗਾ ੳਥੇ” ਸਾਨੂੰ ਸ਼ੁੱਕਰਵਾਰ ਨੂੰ ਡਰਾਈਡੇ ਵਜੋ ਮਨਾਉਂਦਿਆਂ ਹੋਇਆਂ ਹਫਤੇ ਵਿੱਚ ਇੱਕ ਵਾਰ ਆਪਣੇ ਘਰਾਂ, ਦਫ਼ਤਰਾਂ ,ਸਕੂਲਾਂ ਜਾਂ ਸਾਂਝੀਆਂ ਥਾਵਾਂ ਤੋ ਗਮਲਿਆਂ ਫਰਿੱਜ ਪਿਛਲੀਆਂ ਟਰੈਆ,ਟੂਟੇ ਹੋਏ ਬਰਤਨਾਂ, ਟਾਇਰਾਂ ਆਦਿ ਵਿੱਚੋਂ ਪਾਣੀ ਸਾਫ਼ ਕਰਕੇ ਸੂਕਾਉਣਾ ਚਾਹੀਦਾ ਹੈ। ਬੁਖਾਰ ਹੋਣ ਤੇ ਨੇੜੇ ਦੇ ਸਿਹਤ ਕੇਂਦਰ ਵਿੱਚ ਖੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਏਂ ਹੋਏ ਵੀਰਾਂ ਨੂੰ ਸਿਹਤ ਸਿੱਖਿਆ ਦਿੰਦਿਆਂ ਕਿਹਾ ਕਿ ੳਨ੍ਹਾਂ ਦੇ ਆਸ ਪਾਸ ਕੋਈ ਵੀ ਵੀਰ ਨਸ਼ਾ ਕਰਦਾ ਹੋਵੇ ਤਾਂ ਉਸ ਨੂੰ ਪਿਆਰ ਨਾਲ ਸਮਝਾ ਕੇ ਨੇੜੇ ਦੇ ਓਟ ਸੈਂਟਰ ਵਿਖੇ ਭੇਜਣ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਨਸ਼ਾ ਛੱਡ ਚੁੱਕੇ ਵੀਰਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ। ਕਿਉਂ ਕਿ ਖੇਡਾਂ ਵਾਲੇ ਪਾਸੇ ਲੱਗ ਕੇ ਹੀ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਅ ਸਕਦੇ ਹਾਂ। ਇਸ ਮੌਕੇ ਸਟਾਫ਼ ਨਰਸ ਖਾਲਦਾ ਪਰਵੀਨ, ਪਵਨਦੀਪ ਕੌਰ, ਮੋਨਿਕਾ ਸਲਵਾਨ, ਕੌਂਸਲਰ ਪਾਇਲ ਅਤੇ ਸ਼ਿਵਾਨੀ ਅਤੇ ਦਵਾਈ ਲੈਣ ਵਾਲੇ ਵੀਰਾਂ ਵਲੋਂ ਸੰਪੂਰਨ ਸਹਿਯੋਗ ਦਿੱਤਾ ਗਿਆ।

Leave a Reply

Your email address will not be published. Required fields are marked *