Changing Dimensions Of Law : An Expanding Horizon ਵਿਸ਼ੇ ਉੱਪਰ ਇੱਕ ਰੋਜ਼ਾ ਨੈਸ਼ਨਲ ਸੈਮੀਨਾਰ ਦਾ ਆਯੋਜਨ
ਜਲੰਧਰ, ੨੭ march-(ਟਿੰਕੂ ਪੰਡਿਤ):- ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਜਨਲ ਕੈਂਪਸ ਲੱਧੇਵਾਲੀ ਜਲੰਧਰ ਦੇ ਕਾਨੂੰਨ ਵਿਭਾਗ ਵੱਲੋਂ Changing Dimensions Of Law : An Expanding Horizon ਵਿਸ਼ੇ ਉੱਪਰ ਇੱਕ ਰੋਜ਼ਾ ਨੈਸ਼ਨਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਦਾ ਉਦੇਸ਼ ਕਾਨੂੰਨ ਅਤੇ ਸਮਾਜਿਕ ਤਬਦੀਲੀ ਵਿਚਕਾਰ ਸਬੰਧ ਬਾਰੇ ਬੌਧਿਕ ਅਤੇ ਨੀਤੀਗਤ ਬਹਿਸਾਂ ਨੂੰ ਮੁੜ ਸੁਰਜੀਤ ਕਰਨਾ, ਸਮਾਜਿਕ ਜਮਹੂਰੀਅਤ ਅਤੇ ਅਸਮਾਨਤਾਵਾਂ ਨੂੰ ਖ਼ਤਮ ਕਰਨ ਅਤੇ ਸਮਾਜਿਕ ਤੌਰ ‘ਤੇ ਨਿਆਂਪੂਰਨ ਤੇ ਸਮਾਵੇਸ਼ੀ ਸਮਾਜਾਂ ਦੀ ਉਸਾਰੀ ਦੁਆਰਾ ਨੁਕਸਾਨ ਤੇ ਅਪਰਾਧ ਨੂੰ ਘਟ ਕਰਨਾ ਸੀ। ਪ੍ਰਧਾਨਗੀ ਸੈਸ਼ਨ ਦੇ ਆਰੰਭ ਵਿੱਚ ਕਾਨੂੰਨ ਵਿਭਾਗ ਦੇ ਮੁਖੀ ਡਾ. ਰੂਪਮ ਜਗੋਟਾ ਨੇ ਸੈਮੀਨਾਰ ਵਿੱਚ ਆਏ ਸਭ ਵਿਦਵਾਨਾਂ ਅਤੇ ਮਹਿਮਾਨਾਂ ਨੂੰ ਜੀ ਆਇਆ ਆਖਿਆ। ਪ੍ਰੋਗਰਾਮ ਦੇ ਉਦਘਾਟਨੀ ਸੈਸ਼ਨ ਵਿੱਚ ਡੀਨ ਫੈਕਲਟੀ ਆਫ ਲਾਅਜ, ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਤੋਂ ਪ੍ਰੋ. ਗੁਰਪ੍ਰੀਤ ਪੰਨੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਰਾਜੀਵ ਗਾਂਧੀ ਯੂਨੀਵਰਸਿਟੀ ਆਫ ਲਾਅਜ ਦੇ ਰਜਿਸਟਰਾਰ ਡਾ. ਨਰੇਸ਼ ਕੁਮਾਰ ਨੇ ਮੁੱਖ ਨੋਟ ਸਪੀਕਰ ਵਜੋਂ ਸ਼ਿਰਕਤ ਕੀਤੀ। ਡਾਇਰੈਕਟਰ ਅਤੇ ਸਾਬਕਾ ਮੁਖੀ ਕਾਨੂੰਨ ਵਿਭਾਗ ਖਾਲਸਾ ਕਾਲਜ ਆਫ ਲਾਅਜ, ਅੰਮ੍ਰਿਤਸਰ ਤੋਂ ਡਾ. ਜਸਪਾਲ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਵੈਲੀਡੈਕਟਰੀ ਸੈਸ਼ਨ ਵਿੱਚ ਮੁਖੀ ਕਾਨੂੰਨ ਵਿਭਾਗ, ਅੰਮ੍ਰਿਤਸਰ ਡਾ. ਪਵਨ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਡਾਇਰੈਕਟਰ ਅਤੇ ਸਾਬਕਾ ਮੁਖੀ ਕਾਨੂੰਨ ਵਿਭਾਗ ਸੈਂਟ ਸੋਲਜਰ, ਜਲੰਧਰ ਤੋਂ ਡਾ. ਸੁਭਾਸ਼ ਚੰਦਰ ਸ਼ਰਮਾ ਨੇ ਗੈਸਟ ਆਫ ਆਨਰ ਦੀ ਭੂਮਿਕਾ ਨਿਭਾਈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਜਲੰਧਰ ਦੇ ਐਸੋਸੀਏਟ ਡੀਨ ਡਾ. ਜਯੋਤੀਸ਼ ਮਲਹੋਤਰਾ ਨੇ ਸਭ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ। ਪ੍ਰੋਗਰਾਮ ਦੇ ਅੰਤ ਡਾ. ਇੰਦਰਪ੍ਰੀਤ ਕੌਰ ਨੇ ਆਪਣੇ ਭਾਸ਼ਣ ਦੇ ਜ਼ਰੀਏ ਸਾਰੇ ਪ੍ਰੋਗਰਾਮ ਉੱਤੇ ਝਾਤ ਪੁਆਈ। ਡਾ. ਵਰਿੰਦਰ ਸਿੰਘ ਅਤੇ ਡਾ. ਕੋਮਲ ਕਿਸ਼ਨ ਮਹਿਤਾ ਨੇ ਸਾਰੇ ਸਮਾਗਮ ਦੇ ਕੁਆਡੀਨੇਟਰਸ ਵਜੋਂ ਮਹੱਤਵਪੂਰਨ ਭੂਮਿਕਾ ਨਿਭਾਈ। ਸੈਮੀਨਾਰ ਦੇ ਸਟੇਜ ਸੰਚਾਲਨ ਦੀ ਜਿੰਮੇਵਾਰੀ ਤਰਨਜੀਤ ਕੌਰ ਨੇ ਬਾਖੂਬੀ ਨਿਭਾਈ। ਡਾ. ਨਿਰਮਲਾ ਤੇ ਡਾ. ਵਨੀਤਾ ਖੰਨਾ ਨੇ ਵੀ ਇਸ ਪ੍ਰੋਗਰਾਮ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਪ੍ਰੋਗਰਾਮ ਵਿੱਚ ਵੱਖ- ਵੱਖ ਵਿਭਾਗਾਂ ਤੋਂ ਡਾ. ਦੀਪ ਕਮਲ ਰੰਧਾਵਾ, ਡਾ. ਬੂਟਾ ਸਿੰਘ, ਡਾ. ਨਮਰਤਾ ਜੋਸ਼ੀ ਨੇ ਵੀ ਸ਼ਮੂਲੀਅਤ ਕੀਤੀ। ਇਸ ਸੈਮੀਨਾਰ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਤੋਂ ਆਏ ਪ੍ਰਤੀਭਾਗੀਆਂ ਵੱਲੋਂ ਸੌ ਤੋਂ ਵੱਧ ਪਰਚੇ ਪੜ੍ਹੇ ਗਏ।

